Home
ਘਰ
Diwan Information
ਦੀਵਾਨਾਂ ਦੀ ਜਾਣਕਾਰੀ
Gyani Kuldeep Singh
ਗਿਆਨੀ ਕੁਲਦੀਪ ਸਿੰਘ
Langar Seva
ਲੰਗਰ ਸੇਵਾ
Nanakshahi Calendar 
ਨਾਨਕਸ਼ਾਹੀ ਕੈਲੰਡਰ
Archives
ਪਿਛਲੇ ਪ੍ਰੋਗਰਾਮ
Special Coverage
ਵਿਸ਼ੇਸ਼ ਕਵਰੇਜ
Punjabi Class
ਪੰਜਾਬੀ ਕਲਾਸ
Photos
ਤਸਵੀਰਾਂ
News
ਨਿਊਜ਼ 
Audio
ਆਡੀੳ
Video
ਵੀਡੀੳ
Contact Us
ਸੰਪਰਕ
Stay Connected
ਸਾਡੇ ਨਾਲ ਜੁੜੇ ਰਹੋ

Sadh Sangat is humbly requested to donate generously to help the Gurdwara Sahib Financially. We very much thank you for your ongoing support to your Gurdwara Sahib.











Sikhism

Introduction 
ਸਿੱਖ ਧਰਮ ਦੇ ਬਾਰੇ
Guru Sahiban
ਗੁਰੂ ਸਾਹਿਬਾਨ
Mool Mantar
ਮੂਲ ਮੰਤਰ
Jap Ji Sahib
ਜਪੁ ਜੀ ਸਾਹਿਬ
Rehras Sahib
ਰਹਰਾਸਿ ਸਾਹਿਬ
Sri Guru Granth Sahib
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
Aasa Ki War
ਆਸਾ ਕੀ ਵਾਰ
Nanakshahi Calendar 
ਨਾਨਕਸ਼ਾਹੀ ਕੈਲੰਡਰ
Barah Maha
ਬਾਰਹ ਮਾਹਾ
Sikh History
ਸਿੱਖ ਇਤਿਹਾਸ
Learn Punjabi
ਆੳ ਪੰਜਾਬੀ ਸਿੱਖੀਏ  

External Websites


Guru Granth Sahib Academy (website)
 
ਗੁਰੂ ਗ੍ਰੰਥ ਸਾਹਿਬ ਅਕੈਡਮੀ (ਵੈਬਸਾਈਟ)

Guru Granth Sahib Academy (YouTube)

ਗੁਰੂ ਗ੍ਰੰਥ ਸਾਹਿਬ ਅਕੈਡਮੀ (ਯੂਟਿਊਬ)

Khalsa News
 
ਖ਼ਾਲਸਾ ਨਿਊਜ਼
Singh Sabha International Canada
ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ
Prof. Darshan Singh Khalsa - Facebook Fan Page
ਪ੍ਰੋ. ਦਰਸ਼ਨ ਸਿੰਘ ਖ਼ਾਲਸਾ (ਫੇਸਬੁੱਕ)
Ek Tuhi
ਏਕ ਤੂਹੀ
 

Shabad Kirtan
Gyani Kuldeep Singh
Audio Recordings
ਸ਼ਬਦ ਕੀਰਤਨ ਗਿਆਨੀ ਕੁਲਦੀਪ ਸਿੰਘ (ਆਡੀੳ)


International Movement
ਇੰਟਰਨੈਸ਼ਨਲ ਮੂਵਮੈਂਟ



A Great Honor.
Prof. Darshan Singh Khalsa
more info.
ਸਨਮਾਨ ਪੱਤਰ:
ਪ੍ਰੋ. ਦਰਸ਼ਨ ਸਿੰਘ ਖ਼ਾਲਸਾ
ਪੂਰੇ ਵੇਰਵੇ ਨੂੰ ਪੜ੍ਹੋ


June 26, 2016: Gurmat Seminar, Virginia, America (Update) ਗੁਰਮਤਿ ਸੈਮੀਨਾਰ, ਵਰਜੀਨੀਆ, ਅਮਰੀਕਾ ( ਅੱਪਡੇਟ )



Photos ਤਸਵੀਰਾਂ
Photo Album

224 photos

June 26, 2016

Click here to View Photos

Videos ਵੀਡੀੳ
ਸੁਖਦੀਪ ਸਿੰਘ Sukhdeep Singh (Canada)


ਚਮਕੌਰ ਸਿੰਘ (ਕੈਲੀਫੋਰਨੀਆ) Chamkaur Singh (California)


ਅਵਤਾਰ ਸਿੰਘ ਮਿਸ਼ਨਰੀ (ਕੈਲੀਫੋਰਨੀਆ) Avtar Singh Missionary (California)


ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ. Prof. Kashmira Singh USA


ਗੁਰਚਰਨ ਸਿੰਘ ਜੀਊਣਵਾਲਾ (ਕੈਨੇਡਾ) Gurcharan Singh Jeonwala (Canada)


ਗਿਆਨੀ ਕੁਲਦੀਪ ਸਿੰਘ Gyani Kuldeep Singh

 ਗੁਰੂ ਗ੍ਰੰਥ ਸਾਹਿਬ ਦੀ ਸਰਵੋਤੱਮਤਾ ਬਾਰੇ ਵਰਜੀਨੀਆ, ਅਮਰੀਕਾ ਵਿਖੇ ਸੈਮੀਨਾਰ ਸਫਲਤਾ ਸਹਿਤ ਸੰਪੂਰਨ

26 ਜੂਨ, 2016 ਐਤਵਾਰ ਵਾਲੇ ਦਿਨ ਗੁਰੁਦਵਾਰਾ ਸਾਹਿਬ, ਸਿੱਖ ਸੰਗਤ ਆਫ ਵਰਜੀਨੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ ਦੇ ਸੰਬੰਧ ਵਿੱਚ ਉਲੀਕੇ ਗਏ ਸੈਮੀਨਾਰ ਦੀ ਸੰਪੂਰਨਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਸੰਗਤਾਂ, ਸੇਵਾਦਾਰਾਂ, ਗਿਆਨੀ ਕੁਲਦੀਪ ਸਿੰਘ ਅਤੇ ਵਿਦਵਾਨ ਬੁਲਾਰਿਆਂ ਦੇ ਸਾਂਝੇ ਸਹਿਯੋਗ ਨਾਲ ਸਫਲਤਾ ਸਹਿਤ ਹੋਈ ।

ਸਵੇਰ ਦੇ ਦੀਵਾਨ ਦੀ ਅਰੰਭਤਾ ਗਿਆਨੀ ਕੁਲਦੀਪ ਸਿੰਘ ਤੇ ਸਾਥੀਆਂ ਨੇ ਆਸਾ ਕੀ ਵਾਰ ਕੀਰਤਨ ਰਾਹੀਂ ਕੀਤੀ। ਅਮਰੀਕਾ ਅਤੇ ਕੈਨੇਡਾ ਦੀਆਂ ਵੱਖ ਵੱਖ ਥਾਵਾਂ ਤੋਂ ਪਹੁੰਚੇ ਵਿਦਵਾਨ ਬੁਲਾਰਿਆਂ ਨੇ ਭਾਗ ਲਿਆ। 6 ਘੰਟੇ ਤੱਕ ਚਲਦੇ ਰਹੇ ਭਰੇ ਦਿਵਾਨ ਹਾਲ ਵਿਚ ਸੰਗਤਾਂ ਨੇ ਇਕਾਗਰਤਾ ਸਹਿਤ ਵਿਦਵਾਨ ਬੁਲਾਰਿਆਂ ਨੂੰ ਇੱਕ ਰਸ ਸੁਣਿਆ।

ਪਹਿਲੇ ਬੁਲਾਰੇ ਸਰਦਾਰ ਸੁਖਦੀਪ ਸਿੰਘ, ਸਿੰਘ ਸਭਾ ਕੈਨੇਡਾ ਵਾਲਿਆਂ ਨੇ ਸਖੀ ਸਰਵਰੀਆˆ ਦੇ ਮੁੱਖੀ ਭਾਈ ਮੰਝ ਜੀ ਦੀ ਉਧਾਰਨ ਰਾਹੀਂ, ਗੁਰਸਿੱਖੀ ਵਲ ਪਰਤਨ ਦੀ ਮਿਸਾਲ ਦੇ ਕੇ ਵਰਜੀਨੀਆ ਵਿਖੇ ਕੀਤੇ ਗਏ ਅੰਮ੍ਰਿਤ ਪਰਚਾਰ ਕਰਨ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਿਤ ਬਾਣੀਆਂ ਦੇ ਪੜ੍ਹੇ ਜਾਣ ਦੀ ਭਰਪੂਰ ਸ਼ਲਾਘਾ ਕਰਦਿਆਂ ਵਰਜੀਨੀਆਂ ਦੀਆਂ ਸੰਗਤਾਂ ਨੂੰ ਵਧਾਈ ਦੇ ਪਾਤਰ ਬਣਾਇਆ। ਸਿੰਘ ਸਭਾ ਕੈਨੇਡਾ ਦੀਆਂ ਸਾਰੀਆਂ ਸਾਖਾਵਾਂ ਤੇ ਹੋਰ ਸੰਸਥਾਵਾਂ ਵਲੋਂ ਅੱਗੇ ਲਈ ਪੁਰੇ ਪੂਰੇ ਸਹਿਯੋਗ ਦੀ ਗਲ ਕੀਤੀ।

ਦੂਜੇ ਬੁਲਾਰੇ ਸਰਦਾਰ ਚਮਕੌਰ ਸਿੰਘ, ਫ਼ਰੈਜ਼ਿਨੋ ਵਾਲਿਆਂ ਨੇ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਸਾਰੀ ਜੀਵਨੀ 'ਤੇ ਤਰਤੀਬ ਵਾਰ ਸੰਖੇਪ ਵਿਚ ਇਤਿਹਾਸ ਦਸਦਿਆਂ ਕਿਹਾ ਕਿ ਗੁਰੂ ਜੀ ਨੇ 14 ਜੰਗਾਂ ਵੀ ਲੜੀਆਂ, ਕੇਵਲ 42 ਸਾਲਾ ਦੇ ਜੀਵਨ ਕਾਲ ਵਿਚ ਇਤਨੇ ਰੁਝੇਵਿਆਂ ਵਿਚ ਉਨ੍ਹਾਂ ਕੋਲ ਅਖੌਤੀ ਦਸਮ ਗ੍ਰੰਥ ਵਿਚ 600 ਪੰਨਿਆਂ ਦੀਆਂ ਘਰ ਪਰਵਾਰ ਵਿੱਚ ਬੈਠ ਕੇ ਨਾ ਪੜ੍ਹੀਆਂ ਜਾ ਸਕਣ ਵਾਲੀਆਂ ਰਚਨਾਵਾਂ ਲਿਖਣ ਦਾ ਸਮਾਂ ਕਿੱਥੇ ਸੀ? ਨਾਲ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦੇ ਪ੍ਰਤੀਕੂਲ ਕਦੇ ਵੀ ਨਹੀਂ ਸੀ ਲਿਖ ਸਕਦੇ। ਇਸ ਮਗਰੋਂ ਅੱਧੇ ਘੰਟੇ ਦੀ ਨਾਸ਼ਤੇ ਲਈ ਬ੍ਰੇਕ ਕੀਤਾ ਗਿਆ।

ਸੈਮੀਨਾਰ ਦਾ ਦੂਜਾ ਹਿੱਸਾ 11:30 ਸ਼ੁਰੂ ਹੋਇਆ। ਜਿਸ ਵਿਚ ਗਿਆਨੀ ਕੁਲਦੀਪ ਸਿੰਘ ਜੀ ਨੇ ਕੀਰਤਨ ਵਿਖਿਆਨ ਕਰਕੇ, ਦਰਸਾਇਆ ਕਿ ਇੱਥੇ ਦੀ ਸਾਰੀ ਸੰਗਤ ਆਪ ਗੁਰਬਾਣੀ ਪੜ੍ਹਦੀ, ਵਿਚਾਰਦੀ ਅਤੇ ਸੇਵਾ ਕਰਦੀ ਹੈ। ਇਸੇ ਕਰਕੇ ਇੰਨਾ ਵੱਡਾ ਕਾਰਜ ਗੁਰੂ ਦੀ ਰਹਿਮਤ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਨੇਪਰੇ ਚੜ੍ਹਿਆ ਹੈ।

ਤੀਜੇ ਨੰਬਰ 'ਤੇ ਸ. ਅਵਤਾਰ ਸਿੰਘ ਮਿਸ਼ਨਰੀ, ਕੈਲੀਫੋਰਨੀਆ ਨੇ ਗੁਰਮਤਿ ਵਿਚਾਰਾˆ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ 'ਤੇ ਵਿਖਿਆਨ ਕਰਦੇ ਦਰਸਾਇਆ ਕਿ ਦੁਨੀਆ ਦਾ ਇੱਕੋ ਇੱਕ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਸ ਵਿਚ ਰੱਬ ਨਾਲ ਜੇੜੇ ਵੱਖ਼ ਵੱਖ ਧਰਮਾਂ ਦੇ ਭਗਤਾਂ ਦੀਆਂ ਰਚਨਾਵਾਂ ਨੂੰ ਬਾਣੀ ਦੇ ਰੂਪ ਵਿਚ ਬਰਾਬਰਤਾ ਦਿੱਤੀ ਗਈ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਗ੍ਰੰਥ ਨੂੰ ਗੁਰਤਾ ਗੱਦੀ ਦੇ ਕੇ “ਸਭ ਸਿਖੱਨ ਕੳ ਹੁਕਮ ਹੈ ਗੁਰੂ ਮਾਨਿੳ ਗ੍ਰੰਥ” ਫਰਮਾਇਆ ਸੀ। ਇੱਥੇ ਇਹ ਦਸਣਾ ਵੀ ਜ਼ਰੂਰੀ ਹੈ ਕਿ ਉਸ ਸਮੇਂ ਹੋਰ ਕੋਈ ਪੁਸਤਕ ਗ੍ਰੰਥ ਕਹਾਉਣ ਯੋਗ ਮੌਜੂਦ ਹੀ ਨਹੀਂ ਸੀ।

ਸੈਮੀਨਾਰ ਵਿਚ ਅਗਲੇ ਬੁਲਾਰੇ ਪ੍ਰੋ. ਕਸ਼ਮੀਰਾ ਸਿੰਘ, ਯੂ ਐਸ ਏ ਵਾਲੇ ਸਨ, ਜਿਨ੍ਹਾਂ ਸਭ ਤੋਂ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਪੜ੍ਹ ਕੇ ਪਾਹੁਲ ਦੇਣ ਦੀ ਵਧਾਈ, ਗਿਆਨੀ ਕੁਲਦੀਪ ਸਿੰਘ ਅਤੇ ਵਰਜੀਨੀਆਂ ਦੀਆਂ ਸੰਗਤਾˆ ਨੂੰ ਕਵਿਤਾ ਵਿੱਚ ਦੇ ਕੇ, ਸਿੱਖ ਰਹਿਤ ਮਰਿਯਾਦਾ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ, ਕਿ ਕਿਵੇਂ ਅੰਗ੍ਰੇਜ਼ ਸਰਕਾਰ ਅਤੇ ਸੰਪਰਦਾਈਆਂ ਨੇ ਘੁਸਪੈਠ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਬਿਪਰਵਾਦ ਨੂੰ ਲਿਆ ਬਿਠਾਇਆ, ਜਿਸ ਦਾ ਸੰਤਾਪ ਅੱਜ ਆਮ ਸਿੱਖ ਭੋਗਣ ਨੂੰ ਮਜਬੂਰ ਹੈ।

ਸੈਮੀਨਾਰ ਦੇ ਅਖੀਰਲੇ ਬੁਲਾਰੇ ਸਰਦਾਰ ਗੁਰਚਰਨ ਸਿੰਘ ਜੀਊਣਵਾਲਾ ਨੇ ਸਭ ਤੋਂ ਪਹਿਲਾਂ ਅਖੌਤੀ ਦਸਮ ਗ੍ਰੰਥ ਵਿਖਾਇਆ, ਜਿਸ ਨੂੰ ਸੰਗਤਾˆ ਨੇ ਖਬਰੇ ਪਹਿਲੀ ਵਾਰ ਹੀ ਦੇਖਿਆ ਸੀ? ਉਸ ਵਿਚਲੀਆˆ ਰਚਨਾਵਾˆ ਦਾ ਸਿਲਸਿਲੇ ਵਾਰ ਉਲੇਖ ਕਰਕੇ ਸੰਗਤਾਂ ਨੂੰ ਇਸ ਦੇ ਮਜ਼ਮੂਨ ਬਾਰੇ ਜਾਣੂ ਕਰਵਾਇਆ। ਉਨ੍ਹਾˆ ਬੜੇ ਵਿਸਥਾਰ ਨਾਲ ਇਹ ਵੀ ਦਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਨਾਲ ਮੇਲ ਖਾˆਦੀ ਇਸ ਵਿਚ ਕੋਈ ਵੀ ਰਚਨਾ ਨਹੀਂ। ਇਸ ਲਈ ਸਾਨੂੰ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਨੂੰ ਹੀ ਪੂਰਨ ਭਰੋਸਾ ਰੱਖ ਕੇ ਆਪਣੇ ਜੀਵਨ ਦਾ ਆਦਰਸ਼ ਮੰਨਣਾ ਚਾਹੀਦਾ ਹੈ।

ਸਮਾਪਤੀ ਤੋਂ ਪਹਿਲਾਂ ਬਾਹਰੋਂ ਆਏ ਬੁਲਾਰਿਆਂ ਅਤੇ ਸਾਰੀਆਂ ਸੰਗਤਾਂ ਦਾ ਗਿਆਨੀ ਕੁਲਦੀਪ ਸਿੰਘ ਜੀ ਨੇ ਧੰਨਵਾਦ ਕੀਤਾ, ਜਿਨ੍ਹਾˆ ਨੇ ਬਹੁਤ ਪਿਆਰ ਦਾ ਸਬੂਤ ਦੇ ਕੇ ਇਸ ਸੈਮੀਨਾਰ ਨੂੰ ਨਿਰਬਿਘਨ ਪੂਰਨ ਕਰਨ ਵਿਚ ਸਹਿਯੋਗ ਪਾਇਆ।

- ਸੇਵਾਦਾਰ, ਸਿੱਖ ਸੰਗਤ ਆਫ਼ ਵਰਜੀਨੀਆ

In the News
  News Source Website PDF
1 www.KhalsaNews.org  view article - website   
2 www.SikhNews.info    view article - PDF 
3 www.singhsabhacanada.com  View article - website  view article - PDF 
4 www.singhsabhacanada.com  View article - website   


ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥
ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਕ ੭੨੪)

O God, You are all-powerful, inexpressible and imperceptible; my soul and body are Your capital.
By Your Mercy, may I find peace; this is Nanak's lasting prayer. ||4||3||

Dhan Dhan Sri Guru Granth Sahib Ji (724)

Gurdwara Sahib Sikh Sangat of Virginia | Central Sikh Mission of America (C.S.M.A.)
3901 Centerview Drive, Suite D, Chantilly, Virginia 20151 (USA)
Gurdwara Sahib is open 7 days a Week, Morning to Evening | 703-646-2529 or 571-236-3529
Weekly Kirtan Diwans: Thursdays (7pm - 9pm) , Sundays (9:30am - 1pm)


WEBSITE DISCLAIMER NOTICE. read full details..
ਵੈੱਬਸਾਈਟ ਨੋਟਿਸ ਇੱਥੇ ਕਲਿੱਕ ਕਰੋ ਜੀ

website maintained by: Manjit Singh ਮਨਜੀਤ ਸਿੰਘ

-